ਖੇਤੀਬਾੜੀ ਕਾਮਿਆ ਦਾ ਗੱਠਜੋੜ ਵੈਬਸਾਇਟ ਸਾਰੇ ਖੇਤੀਬਾੜੀ ਅਤੇ ਪਰਵਾਸੀ ਕਾਮਿਆ ਨੂੰ ਜਾਣਕਾਰੀ , ਕਿ ਉਹ ਕਿਵੇ ਮੈਬਰ ਬੱਣ ਸਕਦੇ ਹਨ ਅਤੇ ਆਪਣੇ ਹੱਕਾ ਦਾ ਲਾਭ ਉਠਾ ਸਕਦੇ ਹਨ, ਉਪਲੱਬਧ ਕਰਵਾਉਣ ਲਈ ਬੱਚਨਬੱਧ ਹੈ । ਇਸ ਤੋ ਬਿਨਾ ਸਾਡੀਆਂ ਹੋਰ ਸੇਵਾਵਾਂ ਵਿੱਚ ਖੇਤੀਬਾੜੀ ਕਾਮਿਆ ਦੀਆਂ ਕੰਮ ਕਰਨ ਦੀਆਂ ਹਾਲਤਾ, ਸਹਾਇਤਾ ਅਤੇ ਟੈਕਸ ਭਰਨ ਵਿਚ ਸਹਾਇਤਾ , ਸੀਪੀਸੀ ਅਤੇ ਕਿਊਪੀਪੀ ਦਰਖਾਸਤਾਂ, ਈਆਈ ਫਾਇਦੇ, ਕ੍ਰਮੀ ਭਰਪਾਈ ਫਾਇਦੇ ਅਤੇ ਦੂਸਰੇ ਮੁਦੇ ਜੋ ਕਿ ਪਰਵਾਸੀ ਕਾਮਿਆ ਦੇ ਕਨੇਡਾ ਵਿਚ ਕੰਮ ਕਰਦੇ ਸਮੇ ਸਾਹਮਣੇ ਆਉਦੇ ਹਨ, ਸ਼ਾਮਲ ਹਨ ।
ਤੁਸੀ ਪਰਵਾਸੀ ਕਾਮਿਆਂ ਦੇ ਇਤਹਾਸ ਬਾਰੇ ਪਤਾ ਲਗਾ ਸੱਕਦੇ ਹੋਂ , ਇਸ ਨਾਲ ਸੰਬੰਧਿਤ ਸਭਿਆਚਾਰਕ ਅਤੇ ਸਮਾਜਿਕ ਪ੍ਰੋਗਰਾਮਾ ਵਿੱਚ ਹਿਸਾ ਲੈ ਸਕਦੇ ਹੋ ਜੋ ਕਿ ਕਾਮਿਆ ਦੇ ਗੱਠਜੋੜ ਨੂੰ ਹੋਰ ਮਜ਼ਬੂਤ ਬਨਾਉਣ ਲਈ ਬਣਾਇਆ ਗਿਆ ਹੈ ।
ਅਸੀਂ ਸਭ ਨੂੰ ਇਸ ਦਾ ਸਕ੍ਰਿਆ ਮੈਬਰ ਬੱਨਣ ਅਤੇ ਜਾਗਰਤੀ ਪੈਦਾ ਕਰਨ ਦੀ ਪ੍ਰੇਰਨਾ ਦਿੰਦੇ ਹਾਂ ਤਾਂ ਜੋ ਬਾਹਰੋ ਆਏ ਖੇਤੀਬਾੜੀ ਕਾਮਿਆਂ ਨਾਲ ਵੀ ਬਰਾਬਰੀ ਦਾ ਵਰਤਾਉ ਹੋ ਸਕੇ ਅਤੇ ਉਹਨਾ ਨੂੰ ਵੀ ਬਰਾਬਰੀ ਦੇ ਅਧਿਕਾਰ ਮਿਲ ਸਕਣ ।
