ਨੋਟ: ਇਸ ਸਮੇ ਕਨੇਡਾ ਦੇ ਬਹੁਤੇ ਖੇਤੀਬਾੜੀ ਕਾਮੇ ਯੂਨਿਅਨ ਦੇ ਮੈਬਰ ਨਹੀ ਹਨ ਅਤੇ ਯੂਨਿਅਨ ਦੇ ਮੈਬਰ ਦੇ ਮੁਕਾਬਲੇ ਹੇਠ ਲਿਖੇ ਲਾਭਾ ਤੱਕ ਉਹਨਾ ਦੀ ਪਹੁੰਚ ਨਹੀ ਹੈ ।
ਯੂਨਿਅਨ ਕਿੱਤੇ ਅਤੇ ਬੇ ਯੂਨਿਅਨ ਕਿੱਤੇ ਵਿਚਕਾਰ ਤੁਲਣਾ:
| ਯੂਨਿਅਨ | ਬੇਯੂਨਿਅਨ |
|---|---|
| ਤੁਹਾਡਾ ਇਹ ਇਕ ਕਾਨੰਨੀ ਕਰਾਰ ਹੈ ਜੋ ਕਿ ਤੁਹਾਨੂੰ ਤੁਹਾਡੇ ਅਧਿਕਾਰ, ਕੰਮ ਕਰਨ ਦੀਆ ਹਾਲਤਾ, ਨੋਕਰੀ ਦੀ ਸੁਰੱਖਿਆ, ਛੁੱਟੀਆ ਦੀ ਕੀਮਤ, ਕਮਾਈ ਅਤੇ ਲਾਭਾ ਦੀ ਗਰੰਟੀ ਦਿੰਦਾ ਹੈ । | ਨੋਕਰੀਦਾਤਾ ਵਾਅਦੇ ਕਰ ਸਕਦਾ ਹੈ ਪ੍ਰੰਤੂ ਉਹਨਾ ਨੂੰ ਪੂਰਾ ਕਰਨ ਲਈ ਜਿੰਮੇਵਾਰ ਨਹੀ ਹੈ। ਰੋਜਗਾਰ ਸਟੈਡਰਡਾ ਨੂੰ ਲਾਗੂ ਕਰਨਾ ਮੁਸ਼ਕਲ ਹੈ । |
| ਤੁਹਾਨੂੰ ਬਿਨਾ ਕਿਸੇ ਕਾਰਨ ਦੇ ਨੋਕਰੀ ਤੋ ਕੱਢਿਆ ਨਹੀ ਜਾ ਸਕਦਾ ਅਤੇ ਤੁਹਾਡੀ ਯੂਨਿਅਨ ਤੁਹਾਨੂੰ ਇਹ ਹੱਕ ਦਵਾਉਣ ਲਈ ਲੜੇਗੀ । | ਨੋਕਰੀਦਾਤਾ ਤਹਾਨੂੰ ਕਿਸੇ ਵੀ ਸਮੇ ਬਿਨਾ ਕਿਸੇ ਕਾਰਨ ਦੇ ਨੋਕਰੀ ਤੋ ਬਾਹਰ ਕੱਢ ਸਕਦਾ ਹੈ ਭਾਵੇ ਤੁਸੀ ਚੰਗਾ ਕੰਮ ਕਰ ਰਹੇ ਹੋਵੋ। ਜੇਕਰ ਤੁਸੀ ਆਪਣੇ ਹੱਕਾ ਲਈ ਲੜਦੇ ਹੋ ਤਾ ਤੁਹਾਡੀ ਨੋਕਰੀ ਖੋ ਸਕਦੀ ਹੈ । |
| ਹਰ ਵਾਰ ਸਮਝੋਤੇ ਦੇ ਗੇੜ ਵਿਚ ਤੁਹਾਡੀ ਯੂਨਿਅਨ ਤੁਹਾਡੇ ਲਈ ਵੱਧ ਤਨਖਾਹਾਂ ਅਤੇ ਵਧੀਆ ਕੰਮ ਕਰਨ ਦੀਆ ਹਾਲਤਾਂ ਪ੍ਰਾਪਤ ਕਰਦੀ ਹੈ | ਤਨਖਾਹਾਂ ਵਿਚ ਵਾਧਾ ਅਤੇ ਤਰੱਕੀਆ ਦੂਰ ਅਤੇ ਘੱਟ ਹਨ ਅਤੇ ਪੂਰੀ ਤਰਾਂ ਮਨੇਜਮੈਟ ਤੇ ਨਿਰਭਰ ਕਰਦੀਆ ਹਨ ਜਿਥੇ ਕਿ ਮਨਮਰਜੀ ਵੱਡਾ ਰੋਲ ਨਿਭਾ ਸਕਦੀ ਹੈ । |
| ਤੁਹਾਡੇ ਕੋਲ, ਗਲਤ ਵਰਤਾਅ, ਕੰਮ ਕਰਨ ਦੀਆ ਘਟੀਆਂ ਹਾਲਤਾ ਜਾਂ ਕੁਝ ਹੋਰ ਜੋ ਤੁਹਾਡੇ ਦੋਹਾ ਦੇ ਮਨੁੱਖੀ ਅਧਿਕਾਰ ਕੋਡ, ਸਮਝੋਤੇ ਨੂੰ ਖਤਮ ਕਰਦਾ ਹੈ, ਦੇ ਖਿਲਾਖ ਲੜਣ ਲਈ ਗਿ਼ਲਾ ਕਰਨ ਦਾ ਤਰੀਕਾ ਹੈ। | ਨੋਕਰੀਦਾਤਾ ਤਹਾਨੰ ਕੰਮ ਕਰਨ ਦੇ ਅਸੁਰੱਖਿਅਤ ਹਾਲਾਤਾ ਵਿਚ ਕੰਮ ਕਰਨ ਲਈ ਕਹਿ ਸਕਦਾ ਹੈ ਅਤੇ ਤੁਹਾਡੀ ਨੋਕਰੀ ਦੇ ਕਦਮ ਅਤੇ ਜਰੂਰਤਾ ਨੂੰ ਬਿਨਾ ਕਿਸੇ ਸੂਚਨਾ ਅਤੇ ਨਤੀਜਾ ਦੇ ਬਦਲ ਸਕਦਾ ਹੈ । |
| ਤੁਹਾਡਾ ਗੱਠਬੰਧਨ ਸਭ ਤੋ ਵਧੀਆ ਫਾਇਦੇ, ਜਿਸ ਵਿਚ ਜੀਵਨ ਬੀਮਾ, ਹਸਪਤਾਲ ਦੇਖਭਾਲ, ਅੱਖਾ ਅਤੇ ਦੰਦਾ ਦੀ ਜਾਂਚ, ਨਿਰਯੋਗਤਾ ਲਾਭ ਅਤੇ ਪੈਸ਼ਨ ਪਲਾਨ ਸ਼ਾਮਿਲ ਹਨ-ੀਿਬਨਾ ਕਿਸੇ ਵਾਧੂ ਖਰਚੇ ਦੇ ਪ੍ਰਦਾਨ ਕਰਦਾ ਹੈ । | ਨੋਕਰੀਦਾਤਾ ਲਾਭ ਦੇ ਆਧਾਰ ਤੇ ਨਿਰਣਾ ਲੈਦਾ ਹੈ ਅਤੇ ਇਹ ਤਹਾਨੂੰ ਮਹਿੰਗਾ ਪੈਦਾ ਹੈ ।ਇਸ ਤੋ ਬਿਨਾ , ਇਹ ਫਾਇਦੇ ਬਿਨਾ ਕਿਸੇ ਸੂਚਨਾ ਦੇ ਬਦਲੇ ਜ਼ਾ ਵਾਪਸ ਲਏ ਜਾ ਸਕਦੇ ਹਨ । |
ਵਧੀਆ ਤਨਖਾਹ ਅਤੇ ਫਾਇਦੇ
ਸਰਕਾਰੀ ਅੰਕੜੇ ਦੱਸਦੇ ਹਨ ਕਿ ਉਸ ਉਦਯੋਗ ਵਿਚ ਯੂਨਿਅਨ ਕਾਮੇ ਬੇ ਯੂਨਿਅਨ ਕਾਮਿਆ ਦੇ ਮੁਕਾਬਲੇ ਔਸਤਨ 30 ਪ੍ਰਤੀਸ਼ਤ ਜਿਆਦਾ ਕੰਮਾਉਦੇ ਹਨ ।
ਨੋਕਰੀ ਦੀ ਸੁਰੱਖਿਆ
ਤੁਹਾਨੂੰ ਕਦੇ ਵੀ ਬਿਨਾ ਕਿਸੇ ਕਾਰਨ ਦੇ ਬਾਹਰ ਨਹੀ ਕੱਡਿਆ ਜਾਵੇਗਾ ਜਾ ਅਨੁਸ਼ਾਸ਼ਨਿਕ ਕਾਰਵਾਈ ਨਹੀ ਕੀਤੀ ਜਾਵੇਗੀ । ਇਹ ਨੋਕਰੀਦਾਤਾ ਨੂੰ ਸਾਬਤ ਕਰਨਾ ਪਵੇਗਾ ਕਿ ਉਸ ਕੋਲ ਅਜਿਹਾ ਕਰਨ ਲਈ ਕਾਰਨ ਹੈ । ਤੁਹਾਡੇ ਕੋਲ ਯੂਨੀਅਨ ਦੇ ਵਕਾਲਤੀ ਸੋਮੇ ਹਨ ਜੋ ਕਿ ਤੁਹਾਡੀ ਖੋਹੀ ਹੋਈ ਨੋਕਰੀ ਜਾਂ ਨਹੀ ਮਿਲੀ ਤਨਖਾਹ ਜਲਦੀ ਤੋ ਜਲਦੀ ਵਾਪਸ ਦੁਆਉਣ ਲਈ ਲੜਣਗੇ ।
ਗਿਲਾ ਤਰੀਕੇ
ਤੁਹਾਡੇ ਅਧਿਕਾਰ ਜੋ ਕਿ ਤੁਹਾਡੇ ਦੋਹਾ ਦੀ ਸਹਿਮਤੀ ਨਾਲ ਤਹਿ ਹੋਏ ਹਨ, ਦੀ ਸੁਰਖਿਆ ਕੀਤੀ ਜਾਦੀ ਹੈ । ਇਹਨਾ ਅਧਿਕਾਰਾ ਦੀ ਉਲਘਣਾ, ਗਿਲਾ ਦਰਜ਼ ਕਰਵਾਉਣ ਲਈ ਅਗਵਾਈ ਕਰ ਸਕਦੀ ਹੈ । ਤੁਹਾਨੰ ਆਪਣੇ ਪ੍ਰਬੰਧਕ/ਜਾ ਯੂਨਿਅਨ ਨੁਮਾਇਦੇ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਜੇਕਰ ਤੁਹਾਡੇ ਅਧਿਕਾਰ ਖਤਮ ਕੀਤੇ ਜਾਦੇ ਹਨ –ਭਾਵੇ ਇਹ ਤਨਖਾਹ, ਲਾਭ, ਛੇੜਯਾੜ ਜਾ ਕੋਈ ਹੋਰ ਅਧਿਕਾਰਾ ਹਨ ਤਾ ਗਿਲਾ ਅਧਿਕਾਰ ਉਸੇ ਸਮੇ ਮੋਜੂਦ ਹਨ ਅਤੇ ਜੇਕਰ ਇਹਨਾ ਦਾ ਨੋਕਰੀਦਾਤਾ ਅਤੇ ਯੂਨਿਅਨ ਵਿਚਕਾਰ ਨਿਪਟਾਰਾ ਨਹੀ ਹੁੰਦਾ ਤਾਂ ਇਹ ਫੈਸਲੇ ਲਈ ਅੱਗੇ ਵਧਾਗੇਂ ।
ਦੋਨਾ ਦੇ ਪੱਕੇ ਸਮਝੋਤੇ
ਚੁਣੀ ਹੋਈ ਸਮਝੋਤਾ ਕਮੇਟੀ ਮੈਬਰਾ ਦੀ ਸਹਿਮਤੀ ਨਾਲ ਸਮਝੋਤੇ ਦੇ ਦੋਰ ਦੋਰਾਨ ਜਰੂਰੀ ਮੁੱਦਿਆ ਦਾ ਪਤਾ ਲਗਾਵੇਗੀ । ਤੁਹਾਡਾ ਦੋਹਾ ਦਾ ਸਾਝਾ ਸਮਝੋਤਾ, ਇਸ ਤੋ ਬਿਨਾ ਹੋਰ ਵਧੇਰੇ ਲਾਭ ਅਤੇ ਤਨਖਾਹਾਂ, ਕੰਮ ਦੇ ਘੰਟਿਆਂ ਦੀ ਗਰੰਟੀ, ਸੀਨੀਆਰਟੀ ਅਧਿਕਾਰ, ਛੇੜਛਾੜ ਜਾ ਪੱਖਪਾਤ ਤੋ ਬਚਾਅ, ਸੁਰਖਿਅਤ ਕੰਮ ਦੇ ਹਾਲਾਤ ਅਤੇ ਨਿਯਮ ਸਮੇ, ਛੁਟੀ ਦੀ ਗਰੰਟੀ ਦਿੰਦੀ ਹੈ ।
ਸਿਹਤ ਅਤੇ ਭਲਾਈ
ਯੂਨੀਅਨ ਮੈਬਰ ਕਨੇਡਾ ਦੇ ਕੁਝ ਸੱਭ ਤੋ ਵਧੀਆ ਸਿਹਤ ਅਤੇ ਭਲਾਈ ਲਾਭ ਪ੍ਰਾਪਤ ਕਰ ਰਹੇ ਹਨ । ਇਸ ਵਿਚ ਪੈਨਸ਼ਨ,ਦੰਦ ਅਤੇ ਅੱਖਾ ਦੀ ਦੇਖਭਾਲ, ਬਿਮਾਰੀ ਦੋਰਾਨ ਮਿਲਣ ਵਾਲੀ ਤਨਖਾਹ, ਅਪੰਗਤਾ ਬੀਮਾ ਅਤੇ ਹੋਰ ਬਹੁਤ ਸਾਰੇ ਲਾਭ ਸਾਮਿਲ ਹਨ । ਤੁਹਾਡਾ ਦੋਹਾਂ ਦਾ ਆਪਸੀ ਸਮਝੋਤਾ ਇਹ ਯਕੀਨ ਦਿਵਾਉਦਾ ਹੈ ਕਿ ਤੁਹਾਨੂੰ ਇਹ ਆਜ਼ਾਦੀ ਹੈ ਕਿ ਤੁਸੀ ਜਰੂਰਤ ਦੇ ਸਮੇ ਕੰਮ ਤੋ ਛੁਟੀ ਲੈ ਸਕਦੇ ਹੋ, ਆਪਣਾ ਪਰਿਵਾਰ ਸ਼ੁਰੂ ਕਰ ਸਕਦੇ ਹੋ, ਜਾਂ ਤੁਸੀ ਜਿਵੇ ਚਾਹੁੰਦੇ ਹੋ ਜਾਂ ਜਿਸ ਦੇ ਹੱਕਦਾਰ ਹੋ, ਛੁਟੀ ਲੈ ਸਕਦੇ ਹੋ ।